Gulabi Suit is a song in Panjabi
ਸੂਰਤ ਪਿਆਰੀ ਆ ਫੁੱਲਾਂ ਦੀ ਕਿਆਰੀ ਆ
ਸੂਰਤ ਪਿਆਰੀ ਆ ਫੁੱਲਾਂ ਦੀ ਕਿਆਰੀ ਆ
ਸਿਖਰ ਦੁਪਹਿਰੇ ਖਿੱਚੀ ਕਿੱਥੋ ਦੀ ਤਿਆਰੀ ਆ
ਸੂਰਤ ਪਿਆਰੀ ਆ ਫੁੱਲਾਂ ਦੀ ਕਿਆਰੀ ਆ
ਸਿਖਰ ਦੁਪਹਿਰੇ ਖਿੱਚੀ ਕਿੱਥੋ ਦੀ ਤਿਆਰੀ ਆ
ਕਿੱਥੋ ਦੀ ਤਿਆਰੀ ਆ
ਧੁੱਪ ਵਿੱਚ ਤੂੰ ਨਿੱਕਲੀ, ਹੋ ਧੁੱਪ ਵਿੱਚ ਤੂੰ ਨਿੱਕਲੀ
ਧੁੱਪ ਵਿੱਚ ਤੂੰ ਨਿੱਕਲੀ ਜਦੋਂ ਨਿੱਕਲੀ ਗੁਲਾਬੀ ਸੂਟ ਪਾ ਕੇ
ਨੀ ਬੱਦਲਾ ਨੇ ਛਾਂ ਕਰਤੀ , ਹੋ ਬੱਲੇ
ਹੋ ਬੱਦਲਾ ਨੇ ਛਾਂ ਕਰਤੀ, ਸ਼ਾਵਾ
ਬੱਦਲਾ ਨੇ ਛਾਂ ਕਰਤੀ ਗੋਰੇ ਰੰਗ ਤੇ
ਗੋਰੇ ਰੰਗ ਤੇ ਤਰਸ ਜਿਹਾ ਖਾ ਕੇ
ਧੁੱਪ ਵਿੱਚ ਤੂੰ ਨਿੱਕਲੀ, ਧੁੱਪ ਵਿੱਚ ਤੂੰ ਨਿੱਕਲੀ
ਜਦੋਂ ਨਿੱਕਲੀ ਗੁਲਾਬੀ ਸੂਟ ਪਾ ਕੇ ਨੀ
ਓ ਧੁੱਪ ਵਿੱਚ ਤੂੰ ਨਿੱਕਲੀ ਨੀ
ਹੋ ਧੁੱਪ ਤਿੱਖੀ ਜੇਠ ਦੀ ਤਪੇ
ਧੁੱਪ ਤਿੱਖੀ ਜੇਠ ਦੀ ਤਪੇ, ਜਿਹੜੀ ਪੌਣ ਚੀਰ ਦੀ ਆਵੇ
ਹੋ ਗੋਰਾ ਰੰਗ ਚੀਜ ਕੋਈ ਨਾ
ਹੋ ਗੋਰਾ ਰੰਗ ਚੀਜ ਕੋਈ ਨਾ, ਠੰਡੀ ਬਰਫ ਪਿਘਲਦੀ ਜਾਵੇ
ਧੁੱਪ ਤਿੱਖੀ ਜੇਠ ਦੀ ਤਪੇ, ਜਿਹੜੀ ਪੌਣ ਚੀਰ ਦੀ ਆਵੇ
ਗੋਰਾ ਰੰਗ ਚੀਜ ਕੋਈ ਨਾ, ਠੰਡੀ ਬਰਫ ਪਿਘਲਦੀ ਜਾਵੇ
ਕਾਲੀਆ ਘਟਾਵਾ ਛਾ ਗਈਆ, ਓ ਬੱਲੇ
ਕਾਲੀਆ ਘਟਾਵਾ ਛਾ ਗਈਆ, ਸ਼ਾਵਾ
ਕਾਲੀਆ ਘਟਾਵਾ ਛਾ ਗਈਆ
ਲਹਿੰਦੇ ਪਾਸਿਓ ਪਤਾ ਨਹੀ ਕਿੱਥੋ ਆਕੇ
ਨੀ ਬੱਦਲਾ ਨੇ ਛਾਂ ਕਰਤੀ , ਆਹਾ
ਬੱਦਲਾ ਨੇ ਛਾਂ ਕਰਤੀ, ਆਹਾ
ਬੱਦਲਾ ਨੇ ਛਾਂ ਕਰਤੀ ਗੋਰੇ ਰੰਗ ਤੇ ਤਰਸ ਜਿਹਾ ਖਾ ਕੇ
ਧੁੱਪ ਵਿੱਚ ਤੂੰ ਨਿੱਕਲੀ, ਧੁੱਪ ਵਿੱਚ ਤੂੰ ਨਿੱਕਲੀ
ਜਦੋਂ ਨਿੱਕਲੀ ਗੁਲਾਬੀ ਸੂਟ ਪਾ ਕੇ ਨੀ
ਧੁੱਪ ਵਿੱਚ ਤੂੰ ਨਿੱਕਲੀ ਨੀ
ਸੂਟ ਨੀ ਇਹ ਗੂੜੇ ਰੰਗ ਦੇ
ਸੂਟ ਨੀ ਇਹ ਗੂੜੇ ਰੰਗ ਦੇ ਪੈਦੇਂ ਸੱਭਲ ਸੱਭਲ ਕੇ ਪਾਓੁਣੇ
ਹੋ ਧੁੱਪ ਵਿੱਚ ਓੁੱਡ ਜਾਣ ਗੇ
ਧੁੱਪ ਵਿੱਚ ਓੁੱਡ ਜਾਣ ਗੇ ਰੰਗ ਹੁੰਦੇ ਚਾਰ ਦਿਨ ਦੇ ਪ੍ਰੋਹਣੇ
ਸੂਟ ਨੀ ਇਹ ਗੂੜੇ ਰੰਗ ਦੇ ਪੈਦੇਂ ਸੱਭਲ ਸੱਭਲ ਕੇ ਪਾਓੁਣੇ
ਧੁੱਪ ਵਿੱਚ ਓੁੱਡ ਜਾਣ ਗੇ ਰੰਗ ਹੁੰਦੇ ਚਾਰ ਦਿਨ ਦੇ ਪ੍ਰੋਹਣੇ
ਜੇ ਹਾੜ ਦੀ ਹਨੇਰੀ ਝੁੱਲ ਗੀ, ਓ ਬੱਲੇ
ਜੇ ਹਾੜ ਦੀ ਹਨੇਰੀ ਝੁੱਲ ਗੀ, ਸ਼ਾਵਾ
ਜੇ ਹਾੜ ਦੀ ਹਨੇਰੀ ਝੁੱਲ ਗੀ, ਲੈਜੂ ਰੂਪ ਸਣੇ ਬੱਦਲ ਓੁਡਾਕੇ
ਧੁੱਪ ਵਿੱਚ ਤੂੰ ਨਿੱਕਲੀ, ਸ਼ਾਵਾ
ਹੋ ਧੁੱਪ ਵਿੱਚ ਤੂੰ ਨਿੱਕਲੀ, ਸ਼ਾਵਾ
ਹੋ ਧੁੱਪ ਵਿੱਚ ਤੂੰ ਨਿੱਕਲੀ, ਜਦੋਂ ਨਿੱਕਲੀ ਗੁਲਾਬੀ ਸੂਟ ਪਾ ਕੇ
ਨੀ ਬੱਦਲਾ ਨੇ ਛਾਂ ਕਰਤੀ, ਓ ਬੱਲੇ
ਹੋ ਬੱਦਲਾ ਨੇ ਛਾਂ ਕਰਤੀ ਗੋਰੇ ਰੰਗ ਤੇ ਤਰਸ ਜਿਹਾ ਖਾ ਕੇ
ਧੁੱਪ ਵਿੱਚ ਤੂੰ ਨਿੱਕਲੀ ਨੀ
ਓ ਖੁਦਾ ਖੁਦ ਜਿਮੇਵਾਰ ਐ
ਖੁਦਾ ਖੁਦ ਜਿਮੇਵਾਰ ਐ, ਚੀਜਾ ਸੌਹਣੀਆ ਨੂੰ ਆਪ ਬਚੌਂਦਾ
ਓ ਲੱਗਦਾ ਏ ਓੁਹਨੇ ਰੋਕਿਆ
ਲੱਗਦਾ ਏ ਓੁਹਨੇ ਰੋਕਿਆ, ਨੀ ਗੋਰੇ ਪਿੰਡੇ ਤੇ ਪਸੀਨਾਂ ਆਓੁਦਾ
ਖੁਦਾ ਖੁਦ ਜਿਮੇਵਾਰ ਐ, ਚੀਜਾ ਸੌਹਣੀਆ ਨੂੰ ਆਪ ਬਚੌਂਦਾ
ਲੱਗਦਾ ਏ ਓੁਹਨੇ ਰੋਕਿਆ, ਨੀ ਗੋਰੇ ਪਿੰਡੇ ਤੇ ਪਸੀਨਾਂ ਆਓੁਦਾ
ਲਿਦੜਾ ਦਾ 'ਪਰਗਟ' ਨੀ, ਹੋਏ
ਹੋ ਲਿਦੜਾ ਦਾ 'ਪਰਗਟ' ਨੀ, ਸ਼ਾਵਾ
ਲਿਦੜਾ ਦਾ 'ਪਰਗਟ' ਨੀ, ਬੈਠਾ ਜਿੱਦੜੀ ਤੇਰੇਨਾਂ ਲਾ ਕੇ
ਧੁੱਪ ਵਿੱਚ ਤੂੰ ਨਿੱਕਲੀ, ਆਹਾ
ਹੋ ਧੁੱਪ ਵਿੱਚ ਤੂੰ ਨਿੱਕਲੀ, ਆਹਾ
ਧੁੱਪ ਵਿੱਚ ਤੂੰ ਨਿੱਕਲੀ, ਜਦੋਂ ਨਿੱਕਲੀ ਗੁਲਾਬੀ ਸੂਟ ਪਾ ਕੇ
ਨੀ ਬੱਦਲਾ ਨੇ ਛਾਂ ਕਰਤੀ, ਓ ਬੱਲੇ
ਬੱਦਲਾ ਨੇ ਛਾਂ ਕਰਤੀ ਗੋਰੇ ਰੰਗ ਤੇ
ਗੋਰੇ ਰੰਗ ਤੇ ਤਰਸ ਜਿਹਾ ਖਾ ਕੇ
ਧੁੱਪ ਵਿੱਚ ਤੂੰ ਨਿੱਕਲੀ
ਓ ਧੁੱਪ ਵਿੱਚ ਤੂੰ ਨਿੱਕਲੀ, ਜਦੋਂ ਨਿੱਕਲੀ ਗੁਲਾਬੀ ਸੂਟ ਪਾ ਕੇ ਨੀ
ਧੁੱਪ ਵਿੱਚ ਤੂੰ ਨਿੱਕਲੀ ਨੀ
ਸੂਰਤ ਪਿਆਰੀ ਆ ਫੁੱਲਾਂ ਦੀ ਕਿਆਰੀ ਆ
ਸੂਰਤ ਪਿਆਰੀ ਆ ਫੁੱਲਾਂ ਦੀ ਕਿਆਰੀ ਆ
ਸਿਖਰ ਦੁਪਹਿਰੇ ਖਿੱਚੀ ਕਿੱਥੋ ਦੀ ਤਿਆਰੀ ਆ