Ulfat Da Shehar is a song in Panjabi
ਆਪਾਂ ਹੁਣ ਲਹਿਰ ਚ ਰਹਿਣਾ ਉਲਫ਼ਤ ਦੇ ਸ਼ਹਿਰ ਚ ਰਹਿਣਾ
ਰੂਹ ਨੁੰ ਜੋ ਮਿਲੀ ਰਵਾਨੀ ਹੁਣ ਇਸੇ ਵਹਿਰ ਚ ਰਹਿਣਾ

ਦਿਲ ਦੇ ਸਫਿਆਂ ਤੇ ਛੱਪਣਾ ਐ
ਅਫਸਾਨੇ ਵਾਂਗੂ ਨਜ਼ਰਾਂਨੇ ਵਾਂਗੂ
ਦੀਵਾਨੇ ਵਾਂਗੂ ਗ਼ਜ਼ਲ ਦਿਲਕਸ਼ੀ ਦੀ
ਭਾਵੇਂ ਹਾਲੇ ਤੱਕ ਸਾਨੂੰ ਫੁਰੀ ਨਹੀਂ ਐ
ਬਾਂਸੁਰੀ ਸਾਹਾਂ ਦੀ ਪਰ ਸ਼ੁਕਰ ਹੈ ਕੇ ਬੇਸੁਰੀ ਨਹੀਂ ਐ
ਮੋਹੱਬਤ ਨਾਲ ਹੋ ਗਈ ਸਾਡੀ ਥੋੜੀ ਜਹੀ ਵਾਕਫੀ
ਦੇਖ ਏਦਾਂ ਵੀ ਨਹੀਂ ਕੇ ਬਿਲਕੁਲ ਹੀ ਗੱਲ ਤੁਰੀ ਨਹੀਂ ਐ

ਇਸ਼ਕੇ ਨੇ ਲੈਣੇ ਹਾਲੇ ਤਾਂ ਇਮਤਿਹਾਨ ਵੀ
ਪਿਛੇਯੋੰ ਮਿਲ ਸਕਦੇ ਨੇ ਕੁਛ ਕਰਹਰੇ ਫੁਰਮਾਨ ਵੀ
ਇਸ਼ਕੇ ਨੇ ਲੈਣੇ ਹਾਲੇ ਤਾਂ ਇਮਤਿਹਾਨ ਵੀ
ਪਿਛੇਯੋੰ ਮਿਲ ਸਕਦੇ ਨੇ ਕੁਛ ਕਰਹਰੇ ਫੁਰਮਾਨ ਵੀ
ਹੋ ਸਕਦਾ ਐ ਭੁਗਤਨਿਆਂ ਵੀ ਪੈਣ ਕੋਈ ਸਖ਼ਤ ਸਜ਼ਾਵਾਂ
ਵੀਰਾਨ ਫਿਜ਼ਾਵਾਂ ਇਹ ਅਜ਼ਮਾਇਸ਼ ਫਿਰ ਵੀ ਮੇਰੇ ਖਿਆਲ ਚ ਏਨੀ ਬੁਰੀ ਨਹੀਂ ਐ
ਬਾਂਸੁਰੀ ਸਾਹਾਂ ਦੀ ਪਰ ਸ਼ੁਕਰ ਹੈ ਕੇ ਬੇਸੁਰੀ ਨਹੀਂ ਐ
ਮੋਹੱਬਤ ਨਾਲ ਹੋ ਗਈ ਸਾਡੀ ਥੋੜੀ ਜਹੀ ਵਾਕਫੀ
ਦੇਖ ਏਦਾਂ ਵੀ ਨਹੀਂ ਕੇ ਬਿਲਕੁਲ ਹੀ ਗੱਲ ਤੁਰੀ ਨਹੀਂ ਐ
ਆਪਾਂ ਹੁਣ ਲਹਿਰ ਚ ਰਹਿਣਾ ਉਲਫ਼ਤ ਦੇ ਸ਼ਹਿਰ ਚ ਰਹਿਣਾ
ਜਜ਼ਬੇ ਦੇ ਪਰਬਤ ਉੱਤੇ ਜੰਮੀ ਐ ਨਦੀ ਕੋਈ
ਹਸਰਤ ਦੇ ਸਫ਼ਰਾਂ ਨਾਲੋਂ ਲੰਮੀ ਐ ਨਦੀ ਕੋਈ
ਜਜ਼ਬੇ ਦੇ ਪਰਬਤ ਉੱਤੇ ਜੰਮੀ ਐ ਨਦੀ ਕੋਈ
ਹਸਰਤ ਦੇ ਸਫ਼ਰਾਂ ਨਾਲੋਂ ਲੰਮੀ ਐ ਨਦੀ ਕੋਈ
ਪੈਂਦੀ ਐ ਧੁੱਪ ਤਦਬੀਰਾਂ ਦੀ ਇਕ ਤਰਫ਼ ਹੀ ਹਾਲੇ
ਉਹ ਬਰਫ ਵੀ ਹਾਲੇ ਤਾਂ ਹੀ ਤਿਗਦੀ ਨੀ ਸ਼ਿੱਦਤ ਦੇ ਸੂਰਜ ਤੋਂ ਜੋ ਖੁਰੀ ਨਹੀਂ ਐ
ਬਾਂਸੁਰੀ ਸਾਹਾਂ ਦੀ ਪਰ ਸ਼ੁਕਰ ਹੈ ਕੇ ਬੇਸੁਰੀ ਨਹੀਂ ਐ
ਮੋਹੱਬਤ ਨਾਲ ਹੋ ਗਈ ਸਾਡੀ ਥੋੜੀ ਜਹੀ ਵਾਕਫੀ
ਦੇਖ ਏਦਾਂ ਵੀ ਨਹੀਂ ਕੇ ਬਿਲਕੁਲ ਹੀ ਗੱਲ ਤੁਰੀ ਨਹੀਂ ਐ
ਆਪਾਂ ਹੁਣ ਲਹਿਰ ਚ ਰਹਿਣਾ ਉਲਫ਼ਤ ਦੇ ਸ਼ਹਿਰ ਚ ਰਹਿਣਾ
ਮੁਖਤਲੀਫ ਮਸਲੇ ਵੈਸੇ ਗਿਣਤੀ ਤੋਂ ਬਾਹਰ ਨੇ
ਕੁਛ ਕਾਰੋਬਾਰ ਦਿਲਾਂ ਦੇ ਚੁਪਕੇ ਵੀ ਜ਼ਾਹਿਰ ਨੇ
ਮੁਖਤਲੀਫ ਮਸਲੇ ਵੈਸੇ ਗਿਣਤੀ ਤੋਂ ਬਾਹਰ ਨੇ
ਕੁਛ ਕਾਰੋਬਾਰ ਦਿਲਾਂ ਦੇ ਚੁਪਕੇ ਵੀ ਜ਼ਾਹਿਰ ਨੇ
ਵਾਹਿਦ ਇਹ ਜ਼ੁਲਮ ਹੈ ਦੁਨੀਆ ਤੇ ਜੋ ਕਬੂਲ ਵੀ ਹੁੰਦਾ
ਮਕਬੂਲ ਵੀ ਹੁੰਦਾ ਚਲਦਾ ਖੰਜਰ ਸ਼ਰੇਆਮ ਇਸ ਵਿਚ ਕੋਈ ਲੁਕਵੀ ਸ਼ੁਰੀ ਨਹੀਂ ਐ
ਬਾਂਸੁਰੀ ਸਾਹਾਂ ਦੀ ਪਰ ਸ਼ੁਕਰ ਹੈ ਕੇ ਬੇਸੁਰੀ ਨਹੀਂ ਐ
ਮੋਹੱਬਤ ਨਾਲ ਹੋ ਗਈ ਸਾਡੀ ਥੋੜੀ ਜਹੀ ਵਾਕਫੀ
ਦੇਖ ਏਦਾਂ ਵੀ ਨਹੀਂ ਕੇ ਬਿਲਕੁਲ ਹੀ ਗੱਲ ਤੁਰੀ ਨਹੀਂ ਐ
ਆਪਾਂ ਹੁਣ ਲਹਿਰ ਚ ਰਹਿਣਾ ਉਲਫ਼ਤ ਦੇ ਸ਼ਹਿਰ ਚ ਰਹਿਣਾ
ਇਕ ਗੱਲ ਦੀ ਲਵੀਂ ਮੁਬਾਰਕ ਸ਼ਾਬਾ ਸ਼ੇ ਸ਼ਾਇਰਾ ਉਏ
ਅਸਲੀ ਕਾਮਯਾਬੀਆਂ ਰੁਸਨਾ ਏ ਦਇਰਾ ਉਏ

ਕਾਇਮ ਜੋ ਰੱਖਿਆ ਐ ਸਰਤਾਜ ਸੁਕੂਨ ਦਿਲਾਂ ਦਾ
ਮਜ਼ਮੂਨ ਦਿਲਾਂ ਦਾ ਇਹ ਤੇਰੇ ਗੁਲਕੰਦ ਸ਼ਹਿਦ ਮਹਿਫ਼ੂਜ਼ ਮਿਸ਼ਰੀ ਭੂਰੀ ਨਹੀਂ ਐ